ਆਪਣੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰੋ

ਜੇਕਰ ਤੁਸੀਂ RDRV ਵਿੱਚ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਇਨ੍ਹਾਂ ਕਦਮਾਂ ਨੂੰ ਅਪਣਾਓ:

  • 2M Language Services (2M ਲੈਂਗੂਏਜ ਸਰਵਿਸਿਜ਼) ਨੂੰ (03) 7036 7578 'ਤੇ ਫ਼ੋਨ ਕਰੋ
  • ਆਪਣੀ ਭਾਸ਼ਾ ਦਾ ਨਾਮ ਅੰਗਰੇਜ਼ੀ ਵਿੱਚ ਦੱਸੋ
  • ਦੁਭਾਸ਼ੀਏ ਨੂੰ ਕਹੋ ਕਿ ਉਹ 1300 01 7378 ‘ਤੇ RDRV ਨੂੰ ਫ਼ੋਨ ਕਰੇ

RDRV ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹਾ ਅਸੀਂ ਸਰਕਾਰੀ ਛੁੱਟੀਆਂ ਵਾਲੇ ਦਿਨ ਬੰਦ ਰਹਿੰਦੇ ਹਾਂ।

On this page

    ਬਰੈਕਟਾਂ ਵਿੱਚ ਦਿੱਤੇ ਅੰਗਰੇਜ਼ੀ ਸ਼ਬਦਾਂ ਬਾਰੇ ਨੋਟ ਕਰੋ

    ਇਹ ਪੰਨਾ ਤੁਹਾਡੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਪਰ ਕੁਝ ਮਹੱਤਵਪੂਰਨ ਸ਼ਬਦ ਅਨੁਵਾਦ ਕੀਤੇ ਸ਼ਬਦ ਤੋਂ ਬਾਅਦ ਅੰਗਰੇਜ਼ੀ ਵਿੱਚ ਬਰੈਕਟਾਂ ਵਿੱਚ ਦਿੱਤੇ ਗਏ ਹਨ। ਇਸ ਨਾਲ ਉਹ ਲੋਕ, ਜੋ ਤੁਹਾਡੀ ਮਦਦ ਕਰ ਰਹੇ ਹਨ ਅਤੇ ਤੁਹਾਡੀ ਭਾਸ਼ਾ ਨਹੀਂ ਪੜ੍ਹ ਸਕਦੇ, ਤੁਹਾਡੀ ਵਧੀਆ ਤਰ੍ਹਾਂ ਸਹਾਇਤਾ ਕਰ ਸਕਦੇ ਹਨ।

    ਜੇਕਰ ਤੁਹਾਡੇ ਕੋਲ ਕਿਸੇ ਵਾਕ ਜਾਂ ਕਿਸੇ ਹਿੱਸੇ ਬਾਰੇ ਸਵਾਲ ਹੋਣ, ਤਾਂ ਮਦਦ ਕਰਨ ਵਾਲੇ ਵਿਅਕਤੀ ਨੂੰ ਕਹੋ ਕਿ ਉਹ ਬਰੈਕਟਾਂ ਵਿੱਚ ਦਿੱਤਾ ਅੰਗਰੇਜ਼ੀ ਸ਼ਬਦ ਲੱਭਣ। ਉਹ ਹੋਰ ਜਾਣਕਾਰੀ ਲਈ ਇਸ ਪੰਨੇ ਦਾ ਅੰਗਰੇਜ਼ੀ ਰੂਪ (English version of this page) ਪੜ੍ਹ ਸਕਦੇ ਹਨ।

    RDRV ਕਿਰਾਏ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਵਿੱਚ ਮਦਦ ਕਰ ਸਕਦਾ ਹੈ?

    1. ਬਾਂਡ (bond) – ਜਦੋਂ ਬਾਂਡ ਵਾਪਸੀ ਨੂੰ ਲੈ ਕੇ ਕੋਈ ਅਸਹਿਮਤੀ ਹੁੰਦੀ ਹੈ
    2. ਮੁਆਵਜ਼ਾ (compensation) - ਜਦੋਂ ਕੋਈ ਵਿਅਕਤੀ ਦੂਜੇ ਵਿਅਕਤੀ ਤੋਂ ਪੈਸੇ ਦੀ ਮੰਗ ਕਰਦਾ ਹੈ
    3. ਬਹੁਤ ਜ਼ਿਆਦਾ ਕਿਰਾਇਆ (excessive rent) - ਜਦੋਂ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਹੈ
    4. ਮੁਰੰਮਤ (repairs) - ਜਦੋਂ ਕਿਸੇ ਚੀਜ਼ ਨੂੰ ਠੀਕ ਕਰਨ ਦੀ ਜ਼ਰੂਰਤ ਹੁੰਦੀ ਹੈ

    RDRV ਦੀ ਵਰਤੋਂ ਕੌਣ ਕਰ ਸਕਦਾ ਹੈ?

    ਜੇਕਰ ਤੁਸੀਂ ਰਹਿਣ ਲਈ ਕੋਈ ਘਰ ਕਿਰਾਏ ‘ਤੇ ਲੈਂਦੇ ਹੋ, ਜਾਂ ਤੁਸੀਂ ਘਰ ਦੇ ਮਾਲਕ ਹੋ ਅਤੇ ਉਹ ਘਰ ਕਿਸੇ ਹੋਰ ਨੂੰ ਕਿਰਾਏ ‘ਤੇ ਦਿੰਦੇ ਹੋ, ਤਾਂ ਤੁਸੀਂ RDRV ਦੀ ਸੇਵਾ ਦੀ ਵਰਤੋਂ ਕਰ ਸਕਦੇ ਹੋ।

    ਇਸ ਵਿੱਚ ਸ਼ਾਮਲ ਹਨ:

    • ਉਹ ਲੋਕ ਜੋ ਘਰ ਦੇ ਮਾਲਕ ਹਨ ਅਤੇ ਉਹ ਘਰ ਕਿਰਾਏ ‘ਤੇ ਦਿੰਦੇ ਹਨ
    • ਉਹ ਲੋਕ ਜੋ ਰੂਮਿੰਗ ਹਾਊਸ (ਘਰ ਦੇ ਕਮਰੇ ਕਿਰਾਏ 'ਤੇ ਦਿੰਦੇ ਹਨ) (rooming house) ਜਾਂ ਕੈਰਵਾਨ ਪਾਰਕ (caravan park) ਚਲਾਉਂਦੇ ਹਨ
    • ਉਹ ਲੋਕ ਜੋ ਪਬਲਿਕ ਜਾਂ ਸੋਸ਼ਲ ਹਾਊਸਿੰਗ (public or social housing) ਚਲਾਉਂਦੇ ਹਨ
    • ਉਹ ਲੋਕ ਜੋ ਘਰ, ਅਪਾਰਟਮੈਂਟ, ਰੂਮਿੰਗ ਹਾਊਸ (rooming house) ਜਾਂ ਕੈਰਵਾਨ ਕਿਰਾਏ ‘ਤੇ ਲੈਂਦੇ ਹਨ
    • ਉਹ ਲੋਕ ਜੋ ਜ਼ਮੀਨ ਕਿਰਾਏ ‘ਤੇ ਲੈਂਦੇ ਹਨ ਪਰ ਘਰ ਦੇ ਮਾਲਕ ਹਨ
    • ਉਹ ਲੋਕ ਜੋ ਵਿਸ਼ੇਸ਼ ਅਪੰਗਤਾ ਰਿਹਾਇਸ਼ (specialist disability accommodation) ਵਿੱਚ ਰਹਿੰਦੇ ਹਨ

    RDRV ਤੁਹਾਡੀ ਕਿਵੇਂ ਮਦਦ ਕਰਦਾ ਹੈ?

    • ਅਸੀਂ ਕਿਰਾਏਦਾਰਾਂ (ਪਟੇਦਾਰਾਂ) (renters / tenants) ਅਤੇ ਕਿਰਾਇਆ ਪ੍ਰਦਾਤਾਵਾਂ (ਮਕਾਨ ਮਾਲਕਾਂ) (rental providers / landlords) ਨੂੰ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕਰਦੇ ਹਾਂ।
    • ਜਦੋਂ ਕੋਈ ਸਮੱਸਿਆ ਹੱਲ ਹੋ ਜਾਂਦੀ ਹੈ, ਇਸਦਾ ਮਤਲਬ ਹੈ ਕਿ ਕਿਰਾਏਦਾਰ (renter) ਅਤੇ ਕਿਰਾਇਆ ਪ੍ਰਦਾਤਾ (rental provider) ਇਸਨੂੰ ਹੱਲ ਕਰਨ ਲਈ ਸਹਿਮਤ ਹੋ ਗਏ ਹਨ।
    • RDRV ਤੁਹਾਨੂੰ ਸਹਿਮਤੀ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ, ਤਾਂ ਜੋ ਤੁਹਾਨੂੰ VCAT ਸੁਣਵਾਈ (hearing) ‘ਤੇ ਨਾ ਜਾਣਾ ਪਵੇ।
    • ਜੇਕਰ ਤੁਸੀਂ ਸਹਿਮਤ ਨਹੀਂ ਹੋ ਸਕਦੇ, ਤਾਂ ਅਸੀਂ ਸੁਣਵਾਈ (hearing) ਰਾਹੀਂ ਫ਼ੈਸਲਾ ਲੈਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

    RDRV ਤੋਂ ਮਦਦ ਕਿਵੇਂ ਮੰਗੀ ਜਾਵੇ?

    • ਤੁਸੀਂ ਇਸ ਪੰਨੇ ਦੇ ਉੱਪਰ ਦਿੱਤੇ ਨੰਬਰ ‘ਤੇ ਸਾਨੂੰ ਫ਼ੋਨ ਕਰ ਸਕਦੇ ਹੋ।
    • ਤੁਸੀਂ my.rdrv.vic.gov.au  ਤੇ ਅਰਜ਼ੀ ਦੇਣੀ ਸ਼ੁਰੂ ਕਰ ਸਕਦੇ ਹੋ।

    ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਤਾਂ ਕੀ ਹੁੰਦਾ ਹੈ?

    ਜਦੋਂ ਤੁਸੀਂ ਸਾਨੂੰ ਪਹਿਲੀ ਵਾਰ ਫ਼ੋਨ ਕਰਦੇ ਹੋ, ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣ ਲਈ ਕਹਾਂਗੇ:

    • ਤੁਹਾਡਾ ਨਾਮ
    • ਤੁਹਾਡੇ ਕਿਰਾਏ ਵਾਲੇ ਘਰ ਦਾ ਪਤਾ
    • ਜੇਕਰ ਤੁਸੀਂ ਕਿਰਾਏਦਾਰ (renter) ਹੋ ਜਾਂ ਕਿਰਾਇਆ ਪ੍ਰਦਾਤਾ (rental provider) ਹੋ ਤਾਂ
    • ਕਿਰਾਏ ਦੇ ਸਮਝੌਤੇ (rental agreement) ‘ਤੇ ਕਿਹੜੇ ਲੋਕਾਂ ਦੇ ਨਾਮ ਹਨ
    • ਸਮੱਸਿਆ ਕੀ ਹੈ
    • ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਸੀਂ ਹੁਣ ਤੱਕ ਕੀ ਕੀਤਾ ਹੈ।

    RDRV ਰੈਜ਼ੋਲਿਊਸ਼ਨ ਕੋਆਰਡੀਨੇਟਰਾਂ (resolution coordinators) ਬਾਰੇ

    ਜਦੋਂ ਤੁਸੀਂ myRDRV 'ਤੇ ਅਰਜ਼ੀ ਦਿੰਦੇ ਹੋ, ਅਤੇ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ RDRV ਮਦਦ ਕਰ ਸਕਦਾ ਹੈ, ਤਾਂ ਅਸੀਂ ਤੁਹਾਨੂੰ ਇੱਕ ਵਿਅਕਤੀ ਨਿਰਧਾਰਤ ਕਰਦੇ ਹਾਂ ਜੋ ਤੁਹਾਡੀ ਮਦਦ ਕਰੇਗਾ।

    ਇਸ ਵਿਅਕਤੀ ਨੂੰ ਰੈਜ਼ੋਲਿਊਸ਼ਨ ਕੋਆਰਡੀਨੇਟਰ (resolution coordinator) ਕਿਹਾ ਜਾਂਦਾ ਹੈ।

    ਉਹ ਤੁਹਾਡੇ ਕੇਸ ਦੇ ਨਾਲ ਉਦੋਂ ਤੱਕ ਜੁੜੇ ਰਹਿਣਗੇ ਜਦੋਂ ਤੱਕ ਸਮੱਸਿਆ ਹੱਲ ਨਹੀਂ ਹੋ ਜਾਂਦੀ ਹੈ।

    ਉਹ:

    • ਤੁਹਾਡੇ ਨਾਲ ਗੱਲ ਕਰਨਗੇ।
    • ਸ਼ਾਮਲ ਹੋਰ ਲੋਕਾਂ ਨਾਲ ਗੱਲ ਕਰਨਗੇ।
    • ਤੁਹਾਡੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।

    myRDRV 'ਤੇ ਮਦਦ ਲਈ ਅਰਜ਼ੀ ਦੇਣ ਤੋਂ ਬਾਅਦ ਤੁਹਾਡਾ ਰੈਜ਼ੋਲਿਊਸ਼ਨ ਕੋਆਰਡੀਨੇਟਰ (resolution coordinator) ਇੱਕ ਹਫ਼ਤੇ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰੇਗਾ।

    ਤੁਹਾਡਾ ਰੈਜ਼ੋਲਿਊਸ਼ਨ ਕੋਆਰਡੀਨੇਟਰ (resolution coordinator) ਤੁਹਾਨੂੰ ਅਤੇ ਦੂਜੇ ਵਿਅਕਤੀ ਨੂੰ ਸਹਿਮਤ ਤੱਕ ਪਹੁੰਚਣ ਦਾ ਰਸਤਾ ਲੱਭਣ ਵਿੱਚ ਮਦਦ ਕਰੇਗਾ। 

    ਜੇਕਰ ਉਹ ਤੁਹਾਨੂੰ ਅਤੇ ਦੂਜੇ ਵਿਅਕਤੀ ਨੂੰ ਸਹਿਮਤ ਹੋਣ ਵਿੱਚ ਮਦਦ ਨਹੀਂ ਕਰ ਸਕਦੇ, ਤਾਂ ਤੁਹਾਡਾ ਰੈਜ਼ੋਲਿਊਸ਼ਨ ਕੋਆਰਡੀਨੇਟਰ (resolution coordinator) ਸੁਣਵਾਈ (hearing) ਰਾਹੀਂ ਫ਼ੈਸਲਾ ਲੈਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

    ਜਦੋਂ ਤੱਕ ਤੁਹਾਡੀ ਸਮੱਸਿਆ ਹੱਲ ਨਹੀਂ ਹੋ ਜਾਂਦੀ, ਜਾਂ ਤੁਹਾਡੇ ਕੇਸ ਦਾ ਸੁਣਵਾਈ (hearing) ਰਾਹੀਂ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਤੁਹਾਡੇ ਕੋਲ ਉਹੀ ਰੈਜ਼ੋਲਿਊਸ਼ਨ ਕੋਆਰਡੀਨੇਟਰ (resolution coordinator) ਰਹੇਗਾ।
     

    ਕੀ ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ?

    ਤੁਸੀਂ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਸੰਪਰਕ ਜਾਣਕਾਰੀ ਇਸ ਪੰਨੇ ਦੇ ਉੱਪਰ ਦਿੱਤੀ ਗਈ ਹੈ।

    ਕਿਰਾਏ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਬਾਰੇ ਕੀ ਖਿਆਲ ਹੈ?

    ਜੇਕਰ ਤੁਹਾਡੀ ਸਮੱਸਿਆ ਉਹ 4 ਕਿਸਮਾਂ ਵਿੱਚੋਂ ਨਹੀਂ ਹੈ ਜਿਨ੍ਹਾਂ ਵਿੱਚ RDRV ਤੁਹਾਡੀ ਮਦਦ ਕਰ ਸਕਦਾ ਹੈ, ਤਾਂ ਤੁਹਾਨੂੰ ਸੁਣਵਾਈ (hearing) ਲਈ VCAT ਨੂੰ ਅਰਜ਼ੀ ਦੇਣ ਦੀ ਲੋੜ ਹੋ ਸਕਦੀ ਹੈ।

    VCAT ‘ਤੇ ਜਾਣ ਤੋਂ ਪਹਿਲਾਂ, ਆਪਣੀ ਸਮੱਸਿਆ ਨੂੰ ਖ਼ੁਦ ਹੱਲ ਕਰਨ ਲਈ ਕਿਰਾਇਆ ਪ੍ਰਦਾਤਾ (rental provider) ਜਾਂ ਕਿਰਾਏਦਾਰ (renter) ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। 
     

    ‘ਕੰਨਜ਼ਿਊਮਰ ਅਫ਼ੇਅਰਜ਼’ ਅਤੇ ‘ਟੈਨੈਂਟਸ ਵਿਕਟੋਰੀਆ’ ਵੱਖ-ਵੱਖ ਭਾਸ਼ਾਵਾਂ ਵਿੱਚ ਮਦਦ ਪ੍ਰਦਾਨ ਕਰਦੇ ਹਨ।

    ਕੀ ਤੁਸੀਂ ਸਾਨੂੰ ਫੀਡਬੈਕ ਦੇਣਾ ਚਾਹੁੰਦੇ ਹੋ?

    ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਅਨੁਵਾਦ ਹੋਰ ਵਧੀਆ ਹੋ ਸਕਦਾ ਹੈ, ਤਾਂ ਸਾਨੂੰ ਦੱਸੋ। (tell us).